Description
This event depicts an important moment in Sikh history when Maharani Jind Kaur, in an effort to save the declining Sikh empire, wrote a letter to the great Sikh general Sardar Sham Singh Attariwala and the 7th Jathedar of the Buddha Dal, Akali Baba Hanuman Singh Ji, requesting their help in the ongoing battle. Akali Baba Hanuman Singh Ji, along with his 32,000 Akali Nihang Singhs, joined the Battle of Mudki. A fierce battle took place between the Sikh and British armies, but the traitor Dogras sided with the British, causing heavy losses to the Sikh forces, which forced them to retreat. Akali Baba Hanuman Singh Ji continued to fight and reached Patiala, where the ruler, Karamsingh, provided the British forces with information. During an unexpected attack by the British forces, thousands of Akali warriors were martyred. Akali Baba Hanuman Singh Ji, with 500 Singhs, engaged the British forces at Ghuram, where he was wounded by a cannonball. In the battle for the freedom of Khalsa Raj, Akali Baba Hanuman Singh Ji and his 500 Singhs were martyred near the village of Sohana.
ਸਿੱਖ ਰਾਜ ਦੇ ਡੁੱਬਦੇ ਸੂਰਜ ਨੂੰ ਬਚੋਂਣ ਲਈ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਰਾਹੀਂ, ਸਿੱਖ ਪੰਥ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਤੇ ਬੁੱਢਾ ਦਲ ਦੇ ੭ ਵੇ ਜਥੇਦਾਰ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਨੂੰ ਆਪ ਮੁਹਾਰੀ ਲੜ ਰਹੀ ਸਿੱਖ ਫੌਜ ਦੀ ਮਦਦ ਲਈ ਬੇਨਤੀ ਕੀਤੀ। ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਆਪਣੇ ੩੨੦੦੦ ਅਕਾਲੀ ਨਿਹੰਗ ਸਿੰਘਾਂ ਨੂੰ ਨਾਲ ਲੈਕੇ ਮੁਦਕੀ ਦੀ ਜੰਗ ਵਿਚ ਸ਼ਾਮਿਲ ਹੋਏ। ਸਿੱਖ ਤੇ ਅੰਗਰੇਜ ਫੌਜ ਵਿਚਕਾਰ ਗਹਿ ਗੱਚ ਜੰਗ ਹੋਈ ਪਰ ਗਦਾਰ ਡੋਗਰਿਆਂ ਨੇ ਅੰਗਰੇਜ਼ ਫੌਜਾਂ ਦਾ ਸਾਥ ਦੇਕੇ ਸਿੱਖ ਫੌਜਾਂ ਦਾ ਭਾਰੀ ਨੁਕਸਾਨ ਕਰਵਾਇਆ ਜਿਸ ਕਾਰਨ ਸਿੱਖ ਫੌਜਾਂ ਨੂੰ ਪਿੱਛੇ ਹਟਣਾ ਪਿਆ। ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਲੜਦੇ ਲੜਦੇ ਪਟਿਆਲੇ ਪਹੁੰਚੇ ਜਿੱਥੇ ਦੇ ਰਾਜੇ ਕਰਮ ਸਿੰਘ ਨੇ ਅੰਗਰੇਜ ਫੌਜਾਂ ਨੂੰ ਸੂਹ ਦੇ ਦਿੱਤੀ। ਅੰਗਰੇਜ਼ ਫੌਜਾਂ ਦੇ ਅਚਾਨਕ ਕੀਤੇ ਹਮਲੇ ਵਿਚ ਹਜ਼ਾਰਾਂ ਅਕਾਲੀ ਯੋਧੇ ਸ਼ਹੀਦੀਆਂ ਪਾ ਗਏ। ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ੫੦੦ ਸਿੰਘਾਂ ਨਾਲ ਅੰਗਰੇਜ ਫੌਜਾਂ ਦਾ ਟਾਕਰਾ ਕਰਦੇ ਘੁੜਾਮ ਪਹੁੰਚੇ ਜਿੱਥੇ ਤੋਪ ਦਾ ਗੋਲਾ ਲਗਣ ਕਰਨ ਜ਼ਖਮੀ ਹੋ ਗਏ। ਪੰਥ ਦੇ ਜਰਨੈਲ ਅਕਾਲੀ ਬਾਬਾ ਹਨੂੰਮਾਨ ਸਿੰਘ ਜੀ ਖਾਲਸਾ ਰਾਜ ਦੀ ਆਜ਼ਾਦੀ ਲਈ ਜੰਗ ਲੜਦੇ ਪਿੰਡ ਸੋਹਾਣਾ ਦੇ ਕੋਲ ਆਪਣੇ ੫੦੦ ਸਿੰਘਾਂ ਨਾਲ ਸ਼ਹੀਦੀ ਪਾ ਗਏ।
Reviews
There are no reviews yet.