Description
After a long Siege, Hill Kings and Mughal forces decided to do an agreement with Guru Gobind Singh ji. Hill kings and Mughal generals swore on their religious symbols to not attack Guru Sahib and his forces if Guru Sahib leaves Anandpur sahib peacefully. Guru Sahib knew these liars are not to be trusted but on the request of the fighting Singh’s Guru Sahib decided to leave Anandpur sahib. Guru Sahib left anandpur sahib with his whole family and warriors. Hill kings and Mughal forces broke their vows and attacked the Khalsa. The Khalsa forces fought back while protecting guru sahib and family. At the banks of sarsa river guru sahib stopped for Nitnem (Daily prayer), but the enemy forces attacked from behind. Guru sahib sent Sahibzada Ajit Singh ji to defend the rear side. On the rear side battle is going on and in the front river sarsa is flooded due to heavy rain but Guru Sahib is doing kirtan of Asa di Vaar. The artwork tried depicts that magical moment.
ਲੰਬੀ ਘੇਰੇਬੰਦੀ ਤੋਂ ਬਾਅਦ, ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਕ ਸਮਝੌਤਾ ਕਰਨ ਦਾ ਫੈਸਲਾ ਕੀਤਾ। ਪਹਾੜੀ ਰਾਜੇ ਅਤੇ ਮੁਗਲ ਜਨਰਲਾਂ ਨੇ ਆਪਣੇ ਧਾਰਮਿਕ ਚਿੰਨ੍ਹਾ ‘ਤੇ ਕਸਮ ਖਾਧੀ ਕਿ ਜੇ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਛੱਡ ਦੇਣ ਤਾਂ ਉਹ ਗੁਰੂ ਸਾਹਿਬ ਅਤੇ ਉਨ੍ਹਾਂ ਦੀ ਫੌਜ ‘ਤੇ ਹਮਲਾ ਨਹੀਂ ਕਰਨਗੇ। ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਝੂਠੇ ਹਨ ਅਤੇ ਇਨ੍ਹਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ, ਪਰ ਸਿੰਘਾਂ ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫੈਸਲਾ ਕੀਤਾ। ਗੁਰੂ ਸਾਹਿਬ ਆਪਣੇ ਪਰਿਵਾਰ ਅਤੇ ਯੋਧਿਆਂ ਨਾਲ ਅਨੰਦਪੁਰ ਸਾਹਿਬ ਛੱਡ ਕੇ ਨਿਕਲ ਗਏ। ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਆਪਣੀਆਂ ਕਸਮਾਂ ਤੋੜ ਕੇ ਖਾਲਸੇ ਤੇ ਹਮਲਾ ਕਰ ਦਿੱਤਾ। ਖਾਲਸਾ ਫੌਜ ਨੇ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਦੀ ਰੱਖਿਆ ਲਈ ਜਵਾਬੀ ਹਮਲਾ ਕੀਤਾ। ਸਰਸਾ ਦਰਿਆ ਦੇ ਕਿਨਾਰੇ ਗੁਰੂ ਸਾਹਿਬ ਨਿਤਨੇਮ ਕਰਨ ਲਈ ਰੁਕੇ, ਪਰ ਦੁਸ਼ਮਣਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦੁਸ਼ਮਣ ਫੌਜਾਂ ਦੇ ਟਾਕਰੇ ਲਈ ਭੇਜਿਆ। ਇਕ ਪਾਸੇ ਲੜਾਈ ਜਾਰੀ ਸੀ ਅਤੇ ਦੂਜੇ ਪਾਸੇ ਸਰਸਾ ਦਰਿਆ ਹੜ੍ਹ ਕਾਰਨ ਉਛਾਲੇ ਮਾਰ ਰਿਹਾ ਸੀ, ਪਰ ਗੁਰੂ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਇਹ ਕਲਾ ਉਸ ਅਦਭੁਤ ਪਲ ਨੂੰ ਦਰਸਾਉਂਦੀ ਹੈ।
Reviews
There are no reviews yet.