Description
This artwork is a conceptual depiction of 10 Sikh Guru Sri Guru Gobind Singh ji riding through the legion of the Khalsa. In background is the place where the Khalsa was formed Takth Sri Kesgarh Sahib. Guru Sahib riding on his blue horse with the royal falcon sitting on the hand symbolises the authority over both worlds. Guru has both the powers of miri and piri, miri means political power and piri means spiritual power. The Legion of the Khalsa is welcoming the arrival of the true Guru by showering red flower petals. When the time comes these legions of Khalsa will march to war under the command of the guru for liberating the weak and destroying the tyrants. The color blue worn by the khalsa is the symbol of royalty as well as freedom like the sky.
ਇਹ ਕਲਾ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਫੌਜ ਵਿਚੋਂ ਸਵਾਰੀ ਕਰਦੇ ਹੋਏ, ਇੱਕ ਕਲਪਨਾਤਮਕ ਚਿਤਰਕਾਰੀ ਹੈ। ਪਿੱਛੇ ਖਾਲਸੇ ਦੀ ਸਿਰਜਣਾ ਦਾ ਸਥਾਨ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਦਰਸਾਇਆ ਗਿਆ ਹੈ। ਗੁਰੂ ਸਾਹਿਬ ਆਪਣੇ ਨੀਲੇ ਘੋੜੇ ’ਤੇ ਸਵਾਰ ਹਨ, ਹੱਥ ਵਿੱਚ ਸ਼ਾਹੀ ਬਾਜ ਹੈ, ਜੋ ਦੋਹਾਂ ਜਹਾਨਾਂ ਤੇ ਉਨ੍ਹਾਂ ਦੀ ਸੱਤਾ ਦਾ ਪ੍ਰਤੀਕ ਹੈ। ਗੁਰੂ ਸਾਹਿਬ ਦੇ ਪਾਸ ਮੀਰੀ ਅਤੇ ਪੀਰੀ ਦੋਵੇਂ ਤਾਕਤਾਂ ਹਨ। ਮੀਰੀ ਦਾ ਅਰਥ ਰਾਜਸੀ ਤਾਕਤ ਹੈ ਅਤੇ ਪੀਰੀ ਦਾ ਅਰਥ ਆਧਿਆਤਮਿਕ ਤਾਕਤ। ਖ਼ਾਲਸੇ ਦੀ ਫੌਜ ਸੱਚੇ ਗੁਰੂ ਦੇ ਆਗਮਨ ਦਾ ਸਵਾਗਤ ਲਾਲ ਫੁੱਲਾਂ ਦੀ ਵਰਖਾ ਕਰਕੇ ਕਰ ਰਹੀ ਹੈ। ਜਦੋਂ ਸਮਾਂ ਆਵੇਗਾ, ਇਹ ਖਾਲਸੇ ਦੀ ਫੌਜ ਗੁਰੂ ਦੇ ਹੁਕਮ ਅਧੀਨ ਜੰਗ ਲਈ ਚੜੇਗੀ। ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਜ਼ਾਲਮਾਂ ਦਾ ਨਾਸ਼ ਕਰਨ ਲਈ ਖ਼ਾਲਸਾ ਸਦਾ ਤਿਆਰ ਬਰ ਤਿਆਰ ਰਹੇਗਾ। ਖਾਲਸੇ ਦੇ ਚੋਲ਼ੇ ਦਾ ਨੀਲਾ ਰੰਗ ਰਾਜਸੀ ਸ਼ਾਨ ਦੇ ਨਾਲ ਨਾਲ ਆਜ਼ਾਦੀ ਦਾ ਪ੍ਰਤੀਕ ਹੈ, ਜਿਵੇਂ ਨੀਲਾ ਆਕਾਸ਼।
Reviews
There are no reviews yet.